Election Campaign By SMS Sandhu : ਐਸਐਮਐਸ ਸੰਧੂ ਵੱਲੋਂ ਚੋਣ ਪ੍ਰਚਾਰ :ਭਾਜਪਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦਾ ਕਾਫਲਾ ਡੇਰਾਬਸੀ ਹਲਕੇ ਵਿੱਚ ਹੋ ਰਿਹਾ ਮਜਬੂਤ

0
31
Election Campaign By SMS Sandhu
ਭਾਜਪਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਹੱਕ ਵਿੱਚ ਐਸਐਮਐਸ ਸੰਧੂ ਵੱਲੋਂ ਚੋਣ ਪ੍ਰਚਾਰ।

Election Campaign By SMS Sandhu

India News (ਇੰਡੀਆ ਨਿਊਜ਼), ਚੰਡੀਗੜ੍ਹ : ਭਾਜਪਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੀ ਚੁਣਾਵੀ ਮੁਹਿੰਮ ਨੂੰ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਭਾਜਪਾ ਆਗੂ ਐਸਐਮਐਸ ਸੰਧੂ ਦੀ ਅਗਵਾਈ ਵਿੱਚ ਲਗਾਤਾਰ ਬਲ ਮਿਲ ਰਿਹਾ ਹੈ। ਐਸਐਮਐਸ ਸੰਧੂ ਵੱਲੋਂ ਭਾਜਪਾ ਦੇ ਹੱਕ ਵਿੱਚ ਚਲਾਈ ਜਾ ਰਹੀ ਜਨ ਸੰਪਰਕ ਮੁਹਿੰਮ ਦੌਰਾਨ ਡੇਰਾਬੱਸੀ ਦੇ ਨੇੜਲੇ ਪਿੰਡ ਹੈਬਤਪੁਰ ਤੋਂ ਵੱਡੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਮਰਥਕ ਭਾਜਪਾ ਵਿਚ ਸ਼ਾਮਿਲ ਹੋ ਗਏ।

ਪਾਰਟੀ ਵਿੱਚ ਬਣਦਾ ਸਤਿਕਾਰ ਦੇਣ ਦਾ ਵਾਅਦਾ

ਨੰਬਰਦਾਰ ਸੁਭਾਸ਼ ਚੰਦਰ ਸੈਣੀ ਦੀ ਅਗਵਾਈ ਚ ਸਾਮਿਲ ਹੋਏ ਕੁਲਵੰਤ ਸਿੰਘ, ਬਲਜਿੰਦਰ ਸਿੰਘ, ਰਮਨ ਸੈਣੀ, ਗੁਰਵਿੰਦਰ ਸਿੰਘ, ਦਰਸ਼ਨ ਸੈਣੀ, ਅਮਨ, ਕੁਲਵਿੰਦਰ ਸਿੰਘ, ਸੋਨੂੰ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਸ਼ਿਵ ਦੱਤ, ਜਗਦੀਪ, ਅੰਕੁਸ਼, ਵਿਕਾਸ, ਜਸਵੀਰ, ਹਰਮੇਸ਼, ਰਮੇਸ਼, ਗੁਰਮੇਲ ਸਿੰਘ, ਰੋਹਿਤ, ਪ੍ਰਦੀਪ, ਹਰਪ੍ਰੀਤ, ਰਮਜਾਨ, ਲੱਕੀ, ਉਫਰਾਨ, ਸਾਜਿਦ ਸਮੇਤ ਹੋਰ ਅਕਾਲੀ ਵਰਕਰਾਂ ਦਾ ਐੱਸਐੱਮਐੱਸ ਸੰਧੂ ਵੱਲੋਂ ਸਵਾਗਤ ਕੀਤਾ ਗਿਆ। ਉਹਨਾਂ ਨੂੰ ਪਾਰਟੀ ਵਿੱਚ ਬਣਦਾ ਸਤਿਕਾਰ ਦੇਣ ਦਾ ਵਾਅਦਾ ਕੀਤਾ।

ਮੋਦੀ ਸਰਕਾਰ ਦਾ ਪੇਂਡੂ ਖੇਤਰਾਂ ਵੱਲ ਧਿਆਨ

ਸੰਧੂ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਪੇਂਡੂ ਖੇਤਰਾਂ ਦੇ ਵਿਕਾਸ ਲਈ ਹਮੇਸ਼ਾ ਅੱਗੇ ਰਹੇ ਹਨ। ਮੋਦੀ ਸਰਕਾਰ ਵੀ ਪੇਂਡੂ ਖੇਤਰਾਂ ਵੱਲ ਵਧ ਧਿਆਨ ਦਿੰਦੀ ਹੈ। ਕਿਉਂਕਿ ਦੇਸ਼ ਦੀ 70 ਪ੍ਰਤੀਸ਼ਤ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ। ਇਸ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਮਹਾਰਾਣੀ ਪ੍ਰਨੀਤ ਕੌਰ ਹੀ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਵਿਕਾਸ ਕਰਾ ਸਕਦੇ ਹਨ। ਇਸ ਮੌਕੇ ਦੇਵ ਰਾਣਾ, ਰਵਿੰਦਰ ਵੈਸ਼ਨਵ, ਅਮਨ ਰਾਣਾ, ਪੁਸ਼ਪਿੰਦਰ ਮਹਿਤਾ, ਸ਼ਰੂਤੀ ਭਾਰਦਵਾਜ ਮੌਜੂਦ ਸਨ। Election Campaign By SMS Sandhu

ਇਹ ਵੀ ਪੜ੍ਹੋ :Open Bidding Of Land : ਅਦਾਲਤੀ ਹੁਕਮਾਂ ਤੇ ਕੋਹਲੀ ਮਾਜਰਾ ਵਿਖੇ 124 ਬਿੱਘਾ, 8 ਵਿਸਵਾ ਰਕਬਾ ਜ਼ਮੀਨ ਦੀ ਖੁੱਲ੍ਹੀ ਬੋਲੀ – ਐੱਸ ਡੀ ਐਮ

 

SHARE