Election Campaign By SMS Sandhu : ਐਸਐਮਐਸ ਸੰਧੂ ਦੀ ਅਗਵਾਈ ਹੇਠ ਭਾਜਪਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੀ ਚੋਣ ਮੁਹਿੰਮ ਨੇ ਫੜਿਆ ਜੋਰ

0
43
Election Campaign By SMS Sandhu

Election Campaign By SMS Sandhu

India News (ਇੰਡੀਆ ਨਿਊਜ਼), ਚੰਡੀਗੜ੍ਹ : ਲੋਕ ਸਭਾ ਹਲਕਾ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ (Maharani Parneet Kaur) ਦੀ ਚੋਣ ਮੁਹਿੰਮ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਮਹਾਰਾਣੀ ਪਰਨੀਤ ਕੌਰ ਦੇ ਚੋਣਮੁਹਿੰਮ ਇੰਚਾਰਜ ਐਸਐਮਐਸ ਸੰਧੂ ਵੱਲੋਂ ਸਮੁੱਚੇ ਸੰਸਦੀ ਹਲਕੇ ਵਿੱਚ ਚੋਣ ਗਤੀ ਵਿਧੀਆਂ ਨੂੰ ਤੇਜ ਕਰ ਦਿੱਤਾ ਗਿਆ। ਉਨ੍ਹਾਂ ਨੇ ਜ਼ੀਰਕਪੁਰ ਦੇ ਮੰਡਲ 1 ਅਤੇ ਮੰਡਲ 3 ਦੇ ਸ਼ਕਤੀ ਕੇਂਦਰਾਂ ਦੇ ਮੁਖੀਆਂ, ਬੂਥ ਇੰਚਾਰਜਾਂ, ਬੂਥ ਕਮੇਟੀ ਮੈਂਬਰਾਂ ਨਾਲ ਚੋਣ ਪ੍ਰਕਿਰਿਆ ਨੂੰ ਸਫ਼ਲ ਬਣਾਉਣ ਲਈ ਵਿਸਤਾਰ ਨਾਲ ਵਿਚਾਰ ਵਟਾਂਦਰਾ ਕੀਤਾ।

ਸੰਧੂ ਨੇ ਕਿਹਾ ਕਿ ਮਹਾਰਾਣੀ ਦੀ ਜਿੱਤ ਯਕੀਨੀ

SMS Sandhu ਵੱਲੋਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਇੱਕ ਮੀਟਿੰਗ ਦੌਰਾਨ ਵਿਚਾਰ ਸਾਂਝਾ ਕੀਤੇ ਗਏ। ਉਹਨਾਂ ਗਰਾਊਂਡ ਲੈਵਲ ਉੱਤੇ ਗਤੀਵਿਧੀਆਂ ਨੂੰ ਤੇਜ਼ ਕਰਨ ਉੱਤੇ ਜ਼ੋਰ ਦਿੱਤਾ। ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦਿਆਂ ਐਸਐਮਐਸ ਸੰਧੂ ਨੇ ਕਿਹਾ ਕਿ ਮਹਾਰਾਣੀ ਦੀ ਜਿੱਤ ਯਕੀਨੀ ਹੈ। ਜਿੱਤ ਦਾ ਅੰਕੜਾ ਵਧਾਉਣ ਲਈ ਸਾਨੂੰ ਕੰਮ ਕਰਨ ਲਈ ਲੋਕਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ। Election Campaign By SMS Sandhu

ਪਰਨੀਤ ਕੌਰ ਲੋਕਾਂ ਦੇ ਚਹੇਤੇ ਲੀਡਰ

ਐਸਐਮਐਸ ਸੰਧੂ ਨੇ ਕਿਹਾ ਕਿ ਮਹਾਰਾਣੀ ਪਰਨੀਤ ਕੌਰ ਲੋਕਾਂ ਦੇ ਚਹੇਤੇ ਲੀਡਰ ਹਨ। ਹਰ ਵਰਗ ਦੇ ਲੋਕਾਂ ਨਾਲ ਉਹਨਾਂ ਦਾ ਰਾਬਤਾ ਰਿਹਾ ਹੈ। ਕਿਸੇ ਵੀ ਕੰਮ ਨੂੰ ਲੈ ਕੇ ਮਹਾਰਾਣੀ ਤੱਕ ਪਹੁੰਚ ਕਰਨ ਵਾਲੇ ਵਿਅਕਤੀ ਨੂੰ ਕਦੇ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਿਆ। ਮਹਾਰਾਣੀ ਸਾਹਿਬਾਂ ਦਾ ਇਹੀ ਵਿਅਕਤੀਤਵ ਉਹਨਾਂ ਨੂੰ ਦੂਜੇ ਰਾਜਨੀਤਿਕ ਨੇਤਾਵਾਂ ਤੋਂ ਨਿਖਾਰਦਾ ਹੈ। Election Campaign By SMS Sandhu

ਮੋਦੀ ਸਰਕਾਰ ਦੀਆਂ ਨੀਤੀਆਂ ਹਰ ਘਰ ਤੱਕ

ਸੰਧੂ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਡੇਰਾਬਸੀ ਸੰਸਦੀ ਹਲਕੇ ਦਾ ਦੌਰਾ ਕਰ ਰਹੇ ਹਨ। ਲੋਕ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਹਰ ਵਰਗ ਦਾ ਵਿਕਾਸ ਕੀਤਾ ਹੈ। ਦੇਸ਼ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਤੋਂ ਵਿਕਸਤ ਦੇਸ਼ਾਂ ਦੀ ਸੂਚੀ ਵਿੱਚ ਲਿਆਉਣ ਲਈ ਹੋਰ ਵੀ ਕਈ ਅਹਿਮ ਯੋਜਨਾਵਾਂ ਲਾਗੂ ਕਰਕੇ ਅੱਗੇ ਵਧਣਾ ਹੈ।

ਇਸ ਮੌਕੇ ਹਾਜ਼ਰ ਸਮੂਹ ਪ੍ਰਧਾਨਾਂ, ਇੰਚਾਰਜਾਂ ਅਤੇ ਮੈਂਬਰਾਂ ਨੇ ਭਰੋਸਾ ਦਿੱਤਾ ਕਿ ਉਹ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾ ਕੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਲਈ ਵੱਧ ਤੋਂ ਵੱਧ ਲੋਕਾਂ ਨੂੰ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਗੇ। Election Campaign By SMS Sandhu

ਇਹ ਵੀ ਪੜ੍ਹੋ :Performance Of Students In Sports : ਸੇਂਟ ਜੋਸਫ਼ ਦੇ ਵਿਦਿਆਰਥੀ ਨੇ ਗੋਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰਾਪਤ ਕੀਤੇ ਗੋਲਡ ਮੈਡਲ

 

SHARE