Lok Sabha Election 2024 : ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦੀ ਬਹਾਲੀ, ਨਸ਼ੇ ਅਤੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਲੋਕ ਸਭਾ ਚੋਣ ਲੜਨਗੇ ਵਿਨੋਦ ਕੁਮਾਰ

0
49
Lok Sabha Election 2024

Lok Sabha Election 2024

India News (ਇੰਡੀਆ ਨਿਊਜ਼), ਚੰਡੀਗੜ੍ਹ : Zirakpur ਦੇ ਬਲਟਾਨਾ ਖੇਤਰ ਵਿੱਚ ਰਹਿਣ ਵਾਲੇ ਵਿਨੋਦ ਕੁਮਾਰ ਨੂੰ ਸਮਾਜ ਸੇਵਕ ਦੇ ਤੌਰ ਤੇ ਜਾਣਿਆ ਜਾਂਦਾ ਹੈ। ਵਿਨੋਦ ਕੁਮਾਰ ਨੇ ਦੱਸਿਆ ਕਿ ਉਹ Lok Sabha Election 2024 ਵਿੱਚ ਲੋਕ ਸਭਾ ਹਲਕਾ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਖੇਤਰ ਵਿੱਚ ਉਤਰਨਗੇ। ਵਿਨੋਦ ਕੁਮਾਰ ਨੇ ਕਿਹਾ ਕਿ ਨਸ਼ੇ ਦਾ ਮੁੱਦਾ ਇੱਕ ਭੱਖਦਾ ਮੁੱਦਾ ਹੈ। ਜਿਸ ਦੇ ਉੱਤੇ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਦਿਲਚਸਪੀ ਨਾਲ ਕੰਮ ਨਹੀਂ ਕੀਤਾ। ਜਿਸ ਕਾਰਨ ਪੰਜਾਬ ਦਾ ਨੌਜਵਾਨ ਵਰਗ ਨਸ਼ਿਆਂ ਦੀ ਲਪੇਟ ਵਿੱਚ ਜਾ ਰਿਹਾ ਹੈ। ਚੋਣ ਜਿੱਤਣ ਤੋਂ ਬਾਅਦ ਉਹ ਸੱਤਾਧਾਰੀ ਸਰਕਾਰ ਨਾਲ ਨਸ਼ੇ ਨੂੰ ਕੰਟਰੋਲ ਕਰਨ ਲਈ ਕੰਮ ਕਰਨਗੇ। Lok Sabha Election 2024

ਸਰਕਾਰ ਨਾਲ ਮਸਲੇ ਨੂੰ ਉਠਾਉਣਗੇ

ਵਿਨੋਦ ਕੁਮਾਰ ਨੇ ਕਿਹਾ ਕਿ ਇਕੱਲਾ ਨਸ਼ੇ ਦਾ ਮੁੱਦਾ ਹੀ ਨਹੀਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਵੀ ਉਹ ਆਵਾਜ਼ ਬੁਲੰਦ ਕਰਨਗੇ। ਉਹਨਾਂ ਨੇ ਕਿਹਾ ਕਿ ਐਮਐਸਪੀ ਨੂੰ ਲੈ ਕੇ ਉਹ ਸਮੇਂ ਦੀ ਸਰਕਾਰ ਨਾਲ ਮਸਲੇ ਨੂੰ ਉਠਾਉਣਗੇ। ਹਾਲਾਂਕਿ ਭਾਜਪਾ ਸਰਕਾਰ ਨੇ ਕੁਝ ਫਸਲਾਂ ਉੱਤੇ ਐਮਐਸਪੀ ਦੀ ਮੰਗ ਨੂੰ ਮੰਨ ਲਿਆ ਹੈ। ਪਰ ਕਿਸਾਨਾਂ ਅਨੁਸਾਰ ਬਾਕੀ ਫਸਲਾਂ ਉੱਤੇ ਵੀ ਐਮਐਸਪੀ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਕੰਮ ਕਰਨ ਦੀ ਸੋਚ ਲੈ ਕੇ ਚੋਣ ਮੈਦਾਨ ਵਿੱਚ

ਵਿਨੋਦ ਕੁਮਾਰ ਨੇ ਕਿਹਾ ਕਿ ਉਹਨਾਂ ਦਾ ਮੁਕਾਬਲਾ ਰਾਜਨੀਤੀ ਵਿੱਚ ਸਥਾਪਿਤ ਵੱਡੇ ਲੀਡਰਾਂ ਨਾਲ ਹੋਵੇਗਾ। ਹਾਲਾਂਕਿ ਦਲ ਬਦਲੀ ਦਾ ਦੌਰ ਚੱਲ ਰਿਹਾ ਹੈ। ਲੀਡਰ ਵੋਟਾਂ ਮੰਗਣ ਵਾਸਤੇ ਜਗ੍ਹਾ – ਜਗ੍ਹਾ ਗਲੀ ਬਾਜ਼ਾਰਾਂ ਵਿੱਚ ਘੁੰਮ ਰਹੇ ਹਨ। ਜੇਕਰ ਸਮੇਂ ਰਹਿੰਦੇ ਇਹਨਾਂ ਨੇਤਾਵਾਂ ਨੇ ਲੋਕਾਂ ਦੇ ਕੰਮ ਕੀਤੇ ਹੁੰਦੇ ਤਾਂ ਉਹਨਾਂ ਨੂੰ ਵੋਟ ਲੈਣ ਵਾਸਤੇ ਦਰ – ਦਰ ਦਿਆਂ ਠੋਕਰਾਂ ਨਾ ਖਾਣੀਆਂ ਪੈਂਦੀਆਂ। ਸਮਾਜ ਸੇਵੀ ਅਤੇ ਮੁੱਦਿਆਂ ਉੱਤੇ ਕੰਮ ਕਰਨ ਦੀ ਸੋਚ ਲੈ ਕੇ ਚੋਣ ਮੈਦਾਨ ਵਿੱਚ ਉਤਰੇ ਹਨ। ਲੇਕਿਨ ਉਹਨਾਂ ਦੀ ਸੋਚ ਉੱਤੇ ਪਬਲਿਕ ਨੇ ਫੈਸਲਾ ਲੈਣਾ ਹੈ। ਉਹਨਾਂ ਦੱਸਿਆ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਦੇ ਚੋਣ ਪ੍ਰਚਾਰ ਵਿੱਚ ਇਹ ਇੱਕ ਅਹਿਮ ਮੁੱਦਾ ਹੈ।

ਇਹ ਵੀ ਪੜ੍ਹੋ :Checking Of Fertilizer Shops : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਖਾਦ ਅਤੇ ਬੀਜ ਵਿਕਰੀ ਕਰਨ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ

 

SHARE