Mohali Shooting Incident : ਮੋਹਾਲੀ ਪੁਲਿਸ ਨੇ ਦਿਨ ਦਿਹਾੜੇ ਸੀ.ਪੀ.-67 ਮਾਲ ਦੇ ਸਾਹਮਣੇ ਗੋਲੀ ਕਾਂਡ ਦੇ ਇੰਟਰਸਟੇਟ ਗੈਂਗ ਦੇ 05 ਗੈਂਗਸਟਰਾ ਨੂੰ ਕੀਤਾ ਗ੍ਰਿਫਤਾਰ

0
35
Mohali Shooting Incident

India News (ਇੰਡੀਆ ਨਿਊਜ਼), Mohali Shooting Incident, ਚੰਡੀਗੜ੍ਹ : ਮੋਹਾਲੀ ਪੁਲਿਸ ਵੱਲੋ ਸ਼ਰੇਆਮ ਦਿਨ ਦਿਹਾੜੇ ਸੀ.ਪੀ.-67 ਮਾਲ ਮੋਹਾਲੀ ਦੇ ਸਾਹਮਣੇ ਕਰੀਬ 25/30 ਗੋਲੀਆ ਮਾਰਕੇ ਕਤਲ ਕਰਕੇ ਦਹਿਸ਼ਤ ਫੈਲਾਉਣ ਵਾਲੇ ਇੰਟਰਸਟੇਟ ਗੈਂਗ ਦੇ 05 ਗੈਂਗਸਟਰਾ ਭਾਰੀ ਅਸਲੇ ਐਮੂਨੀਸ਼ਨ ਅਤੇ ਵਾਰਦਾਤ ਵਿੱਚ ਵਰਤੀਆ ਗੱਡੀਆ ਸਮੇਤ ਪੀਲੀਭੀਤ (ਯੂ.ਪੀ.) ਤੋ 72 ਘੰਟਿਆ ਵਿੱਚ ਕੀਤੇ ਗ੍ਰਿਫਤਾਰ।

Mohali Shooting Incident

ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 04-03-2024 ਨੂੰ ਸੀ.ਪੀ.-67 ਮਾਲ ਸੈਕਟਰ-67 ਮੋਹਾਲੀ ਦੇ ਸਾਹਮਣੇ ਤਿੰਨ ਗੱਡੀਆ ਵਿੱਚ ਆਏ 8/9 ਨਾ-ਮਾਲੂਮ ਵਿਅਕਤੀਆ ਵੱਲੋ ਸ਼ਰੇਆਮ ਦਿਨ ਦਿਹਾੜੇ ਜੰਮੂ ਵਾਸੀ ਰਾਜੇਸ਼ ਡੋਗਰਾ ਉੱਰਫ ਮੋਹਨ ਝੀਰ ਦਾ 25 ਤੋ 30 ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਜਿਸ ਸਬੰਧੀ ਮੁਕੱਦਮਾ ਨੰਬਰ: 19 ਮਿਤੀ 04.03.2024 ਅ/ਧ 302,120ਬੀ ਭ:ਦ:, 25 ਅਸਲਾ ਐਕਟ, ਥਾਣਾ ਫੇਸ-11, ਐਸ.ਏ.ਐਸ ਨਗਰ ਵਿਖੇ ਦਰਜ ਰਜਿਸਟਰ ਕਰਕੇ ਮੁਕੱਦਮਾ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜੋਯਤੀ ਯਾਦਵ, ਆਈ.ਪੀ.ਐਸ., ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਸਪੈਸ਼ਲ਼ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ: ਸ਼ਿਵ ਕੁਮਾਰ, ਇੰਚਾਰਜ ਸਪੈਸ਼ਲ ਸਟਾਫ ਦੀ ਨਿਗਰਾਨੀ ਵਿੱਚ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ ਸੀ।

ਉਕਤ ਟੀਮਾ ਵੱਲੋ ਮੁਕੱਦਮਾ ਵਿੱਚ ਟੈਕਨੀਕਲ ਅਤੇ ਮਨੁੱਖੀ ਸੋਰਸਾ ਦੀ ਸਹਾਇਤਾ ਨਾਲ ਕਰੀਬ 3000 ਕਿੱਲੋਮੀਟਰ ਜੰਮੂ, ਦਿੱਲੀ, ਯੂ.ਪੀ, ਨੇਪਾਲ ਬਾਰਡਰ ਦਾ ਏਰੀਆ ਕਵਰ ਕਰਕੇ ਮੁਕੱਦਮਾ ਦੇ ਦੋਸ਼ੀਆ ਨੂੰ ਟਰੇਸ ਕਰਕੇ ਸ਼ਾਹਗੜ, ਜ਼ਿਲ਼੍ਹਾ ਪੀਲੀਭੀਤ (ਯੂ.ਪੀ) ਤੋ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿੱਚ ਅਸਲਾ ਐਮੂਨੀਸ਼ਨ ਸਮੇਤ ਵਾਰਦਾਤ ਵਿੱਚ ਵਰਤੀਆ ਕਾਰਾਂ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।

ਜੰਮੂ-ਕਸ਼ਮੀਰ ਵਿੱਚ ਸੰਗੀਨ ਜੁਰਮ ਕਰਕੇ ਦਹਿਸ਼ਤ ਫੈਲਾ

ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਢਲੇ ਤੋਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਵਾ ਧਿਰਾਂ ਦੀ ਸਾਲ 2006 ਤੋ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ। ਜੋ ਇਹ ਗੈਂਗ ਜੰਮੂ-ਕਸ਼ਮੀਰ ਵਿੱਚ ਸੰਗੀਨ ਜੁਰਮ ਕਰਕੇ ਦਹਿਸ਼ਤ ਫੈਲਾ ਕੇ ਫਿਰੋਤੀਆ ਦੀ ਮੰਗ ਕਰਦੇ ਸੀ, ਜੋ ਆਪਸੀ ਰੰਜਿਸ਼ ਹੋਣ ਕਰਕੇ ਮ੍ਰਿਤਕ ਰਾਜੇਸ਼ ਡੋਗਰਾ ਨੇ ਆਪਣੀ ਦਹਿਸ਼ਤ ਫੈਲਾਉਣ ਲਈ ਬੱਕਰਾ ਗੈਂਗ ਜੰਮੂ ਦੇ ਮੁੱਖ ਮੈਂਬਰ ਦਾ ਕਤਲ ਕਰ ਦਿੱਤਾ ਸੀ।

ਜਿਸ ਦਾ ਬਦਲਾ ਲੈਣ ਲਈ ਅਨਿੱਲ ਸਿੰਘ ਉੱਰਫ ਬਿੱਲਾ ਨੇ ਬੱਕਰਾ ਗੈਂਗ ਦੇ ਮੁੱਖੀ ਹੋਣ ਦੇ ਨਾਤੇ ਸਾਲ 2015 ਤੋ ਰਾਜੇਸ਼ ਡੋਗਰਾ ਨੂੰ ਮਾਰਨ ਲਈ ਪਲਾਨ ਤਿਆਰ ਕੀਤਾ ਸੀ ਅਤੇ ਲਗਾਤਾਰ ਪੰਜਾਬ, ਯੂ.ਪੀ ਅਤੇ ਉਤਰਾਖੰਡ ਦੇ ਨਾਮੀ ਗੈਂਗਸਟਰਾ ਨਾਲ ਸਪੰਰਕ ਕੀਤਾ ਜਾ ਰਿਹਾ ਸੀ।

ਰਾਜੇਸ਼ ਡੋਗਰਾ ਨੂੰ ਮਾਰਨ ਲਈ ਕਰੀਬ 01 ਕਰੌੜ ਰੁਪਏ

ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਦੀ ਪੁੱਛਗਿੱਛ ਤੋ ਇਨ੍ਹਾ ਵੱਲੋ ਰਾਜੇਸ਼ ਡੋਗਰਾ ਨੂੰ ਮਾਰਨ ਲਈ ਕਰੀਬ 01 ਕਰੌੜ ਰੁਪਏ ਤੋ ਉਪਰ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ। ਜੋ ਇਸ ਗੈਂਗ ਨੇ ਜਾਅਲੀ ਐਡਰੈਸ ਤਿਆਰ ਕਰਕੇ ਗੱਡੀਆ ਅਤੇ ਅਸਲਾ/ਐਮੂਨੇਸ਼ਨ ਖ੍ਰੀਦ ਕੀਤਾ ਸੀ।

ਜਿਨ੍ਹਾ ਨੇ ਵਾਰਦਾਤ ਕਰਨ ਤੋ ਬਾਅਦ, ਵਾਰਦਾਤ ਵਿੱਚ ਵਰਤੀਆ ਗੱਡੀਆ ਨੂੰ ਵੱਖ ਵੱਖ ਥਾਵਾ ਤੇ ਖੜੀਆ ਕਰਕੇ ਪੀਲੀਭੀਤ ਯੂ.ਪੀ ਏਰੀਆ ਵੱਲ ਫਰਾਰ ਹੋ ਗਏ ਸੀ। ਇਸ ਗੈਂਗ ਦੇ 05 ਮੈਂਬਰਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾ ਤੋ ਪੁੱਛਗਿੱਛ ਅਤੇ ਮੁਕੱਦਮਾ ਦੀ ਤਫਤੀਸ ਜਾਰੀ ਹੈ। ਇਸ ਗੈਂਗ ਦੇ ਮੁੱਖੀ ਦੇ ਖਿਲਾਫ 08 ਕਤਲ ਦੇ ਮੁਕੱਦਮੇ ਜੰਮੂ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਰਜਿਸਟਰ ਹਨ।

ਗ੍ਰਿਫਤਾਰ ਦੋਸ਼ੀਆ ਦਾ ਵੇਰਵਾ :

1. ਅਨਿੱਲ ਸਿੰਘ ਉੱਰਫ ਬਿੱਲਾ ਪੁੱਤਰ ਕਰਨ ਸਿੰਘ ਵਾਸੀ ਪਿੰਡ ਗੁੜਾ ਸਲਾਥੀਆ, ਥਾਣਾ ਵਿਜੇਪੁਰ, ਜ਼ਿਲ੍ਹਾ ਸਾਂਬਾ (ਜੰਮੂ ਅਤੇ ਕਸ਼ਮੀਰ) (ਜੰਮੂ ਪੁਲਿਸ ਵਿੱਚ ਡਿਸਮਿਸ ਸਿਪਾਹੀ ਹੈ)
2. ਹਰਪ੍ਰੀਤ ਸਿੰਘ ਉੱਰਫ ਪ੍ਰੀਤ ਪੁੱਤਰ ਲੇਟ ਬਲਬੀਰ ਸਿੰਘ ਵਾਸੀ ਬੀ-67, ਗਣਪੱਤੀ ਇੰਨਕਲੇਵ, ਥਾਣਾ ਕੰਕਰ ਖੇੜਾ, ਜ਼ਿਲ੍ਹਾ ਮੇਰੱਠ (ਯੂ.ਪੀ)
3. ਸਤਵੀਰ ਸਿੰਘ ਉੱਰਫ ਬੱਬੂ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਸ਼ਾਹਗੜ ਸਟੇਸ਼ਨ, ਥਾਣਾ ਮੱਧੋ ਟਾਂਡਾ, ਜ਼ਿਲ੍ਹਾ ਪੀਲੀਭੀਤ (ਯੂ.ਪੀ)
4. ਸੰਦੀਪ ਸਿੰਘ ਉੱਰਫ ਸੋਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਹਾਲੋ ਤਾਲੀ, ਨੇੜੇ ਗੁਰੂਦੁਆਰਾ, ਥਾਣਾ ਮਾਲੇਪੁਰ, ਜ਼ਿਲ੍ਹਾ ਫਤਿਹਗੜ ਸਾਹਿਬ
5. ਸ਼ਾਮ ਲਾਲ ਪੁੱਤਰ ਬੇਲੀ ਰਾਮ ਵਾਸੀ ਪਿੰਡ ਕਿਰਮੋ, ਥਾਣਾ ਰਾਮਨਗਰ, ਜ਼ਿਲ੍ਹਾ ਉਧਮਪੁਰ (ਜੰਮੂ ਅਤੇ ਕਸ਼ਮੀਰ)
(ਜੰਮੂ ਪੁਲਿਸ ਵਿੱਚ ਸਸਪੈਂਡ ਸਿਪਾਹੀ ਹੈ)

ਪੁਲਿਸ ਵੱਲੋਂ ਕੀਤੀ ਗਈ ਬ੍ਰਾਮਦਗੀ

ਪੁਲਿਸ ਟੀਮਾਂ ਨੇ 03 ਪਿਸਤੌਲ (01 ਪਿਸਤੌਲ .45 ਬੋਰ, 01 ਪਿਸਤੌਲ .30 ਬੋਰ, 01 ਪਿਸਤੌਲ .32 ਬੋਰ), 02 ਰਿਵਾਲਵਰ .32 ਬੋਰ, ਇੱਕ ਪੰਪ ਐਕਸ਼ਨ ਗੰਨ .12 ਬੋਰ ਤੋਂ ਇਲਾਵਾ 71 ਜਿੰਦਾ ਕਾਰਤੂਸ, .30 ਬੋਰ ਦੇ 02 ਜਿੰਦਾ ਕਾਰਤੂਸ , .32 ਬੋਰ ਦੇ 19 ਜਿੰਦਾ ਕਾਰਤੂਸ ਅਤੇ .12 ਬੋਰ ਦੇ 50 ਜਿੰਦਾ ਕਾਰਤੂਸ ਬਰਾਮਦ ਕੀਤੇ। ਮੁਲਜ਼ਮਾਂ ਕੋਲੋਂ ਚਾਰ ਗੱਡੀਆਂ ਵਿੱਚ ਇੱਕ ਚਿੱਟੇ ਰੰਗ ਦੀ ਫਾਰਚੂਨਰ ਕਾਰ ਨੰ. ਜੇ.ਕੇ.21-ਜੇ-5522, ਇਕ ਚਿੱਟੇ ਰੰਗ ਦੀ ਕ੍ਰੇਟਾ ਕਾਰ ਨੰ. JK02-CC-0019, ਇੱਕ ਗ੍ਰੇ ਇਨੋਵਾ ਕਾਰ ਨੰ. CH01-CJ-5801 ਅਤੇ ਇੱਕ ਚਿੱਟੇ ਰੰਗ ਦੀ ਬਰੇਜ਼ਾ ਕਾਰ ਨੰ. HP38-F-7669 ਬਰਾਮਦ ਹੋਈਆਂ।

ਇਹ ਵੀ ਪੜ੍ਹੋ :Murder In Panchkula : ਪੰਚਕੂਲਾ ਵਿੱਚ ਦਿਨ ਦਿਹਾੜੇ ਸੇਵਾਮੁਕਤ ਕਰਨਲ ਦੀ ਪਤਨੀ ਦਾ ਕਤਲ

ਇਹ ਵੀ ਪੜ੍ਹੋ :Ludhiana Vigilance Bureau : ਵਿਜੀਲੈਂਸ ਵਿਭਾਗ : ਗਲਾਡਾ ਦਾ ਅਧਿਕਾਰੀ 4000 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿਰਫਤਾਰ

 

SHARE