Tableaux Prepared About Punjabi Culture : ਪੰਜਾਬ ਸਰਕਾਰ ਵਲੋਂ ਪੰਜਾਬੀ ਸੱਭਿਆਚਾਰ ਬਾਰੇ ਤਿਆਰ ਕੀਤੀਆਂ ਝਾਕੀਆਂ ਕਲ੍ਹ ਕੁਰਾਲੀ ਤੋਂ ਜ਼ਿਲ੍ਹੇ ਚ ਦਾਖਲ ਹੋਣਗੀਆਂ

0
139
Tableaux Prepared About Punjabi Culture
ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮਹਾਨ ਯੋਧਿਆਂ, ਮਾਈ ਭਾਗੋ- ਔਰਤਾਂ ਦਾ ਸ਼ਕਤੀਕਰਨ ਅਤੇ ਪੰਜਾਬੀ ਸੱਭਿਆਚਾਰ ਬਾਰੇ ਤਿਆਰ ਕੀਤੀਆਂ ਝਾਕੀਆਂ

India News (ਇੰਡੀਆ ਨਿਊਜ਼), Tableaux Prepared About Punjabi Culture, ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮਹਾਨ ਯੋਧਿਆਂ, ਮਾਈ ਭਾਗੋ- ਔਰਤਾਂ ਦਾ ਸ਼ਕਤੀਕਰਨ ਅਤੇ ਪੰਜਾਬੀ ਸੱਭਿਆਚਾਰ ਬਾਰੇ ਤਿਆਰ ਕੀਤੀਆਂ ਝਾਕੀਆਂ ਕਲ੍ਹ 28 ਜਨਵਰੀ ਨੂੰ ਕੁਰਾਲੀ ਤੋਂ ਜ਼ਿਲ੍ਹੇ ਚ ਦਾਖਲ ਹੋਣਗੀਆਂ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ 28 ਜਨਵਰੀ ਨੂੰ ਸਵੇਰੇ 8 ਵਜੇ ਕੁਰਾਲੀ ਸ਼ਹਿਰ ਵਿੱਚ ਦਿਖਾਏ ਜਾਣ ਤੋਂ ਬਾਅਦ ਸਵੇਰੇ 9.00 ਵਜੇ ਪਿੰਡ ਕਨੋੜਾ, ਦੁਸਾਰਨਾ, 9.30 ਵਜੇ ਫਤਿਹਗੜ, 10.00 ਵਜੇ ਬੜੋਦੀ, 10.30 ਵਜੇ ਚੰਦਪੁਰ,11.00 ਵਜੇ ਬਲਾਕ ਮਾਜਰੀ, 11.30 ਵਜੇ ਖੇੜਾ, ਸਿਆਲਬਾ, 12.00 ਵਜੇ ਖਿਜਰਾਬਾਦ, 12.30 ਵਜੇ ਕੁਬਾਹੇੜੀ, ਅਭੀਪੁਰ, 1.00 ਵਜੇ ਦੁਲਵਾਂ, 1.30 ਵਜੇ ਪੱਲਣਪੁਰ, 2.00 ਵਜੇ ਭੜੋਜੀਆਂ, ਫਿਰੋਜਪੁਰ, 2.30 ਵਜੇ ਮੁੱਲਾਪੁਰ, 3.00 ਵਜੇ ਖਰੜ, 4.30 ਵਜੇ ਸੰਤੇਮਾਜਰਾ ਵਿਖੇ ਦੇਖੀਆਂ ਜਾ ਸਕਣਗੀਆਂ।

Tableaux Prepared About Punjabi Culture
ਪੰਜਾਬੀ ਸੱਭਿਆਚਾਰ ਬਾਰੇ ਤਿਆਰ ਕੀਤੀਆਂ ਝਾਕੀਆਂ

29 ਜਨਵਰੀ ਨੂੰ ਝਾਕੀਆਂ ਮੋਹਾਲੀ ਸਬ ਡਵੀਜ਼ਨ ਵਿੱਚ ਪਿੰਡ ਚੱਪੜਚਿੜੀ ਖੁਰਦ ਵਿਖੇ ਸਵੇਰੇ 9:00 ਵਜੇ, ਲਾਂਡਰਾਂ 10:00 ਵਜੇ, ਭਾਗੋਮਾਜਰਾ 10:00 ਵਜੇ, ਸਨੇਟਾ 11:00 ਵਜੇ, ਬਰਲਾਬ 11:00 ਵਜੇ, ਦੈੜੀ 12:00 ਵਜੇ, ਤੰਗੋਰੀ 1:00 ਵਜੇ, ਮੋਟੇਮਾਜਰਾ 2:00 ਵਜੇ ਦੁਪਹਿਰ ਦੇਖੀਆਂ ਜਾ ਸਕਣਗੀਆਂ। 30 ਜਨਵਰੀ ਨੂੰ ਡੇਰਾਬੱਸੀ ਸਬ ਡਵੀਜ਼ਨ ਵਿਖੇ ਪਿੰਡ ਰਾਜੋਮਾਜਰਾ ਵਿਖੇ ਸਵੇਰੇ 10:00 ਵਜੇ, ਅਮਲਾਲਾ 11:30 ਵਜੇ, ਚੰਡਿਆਲਾ 12.30 ਵਜੇ, ਬਰੋਲੀ 2.00 ਵਜੇ, ਬਾਕਰਪੁਰ 3.00 ਵਜੇ, ਭਾਂਖਰਪੁਰ 4.00 ਵਜੇ ਇਹ ਝਾਕੀਆਂ ਦੇਖੀਆਂ ਜਾ ਸਕਣਗੀਆਂ।

ਇਹ ਵੀ ਪੜ੍ਹੋ :Harjot Singh Bains : ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇਮਾਨਦਾਰੀ ਨਾਲ ਪੂਰਾ ਕਰ ਰਹੀ ਹੈ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ

 

SHARE