ਬੰਦ SYL ਨਹਿਰ ‘ਚੋਂ ਮਿਲੀ ਲੜਕੀ ਦੀ ਲਾਸ਼ The Body Of The Girl Found

0
247
The Body Of The Girl Found
The Body Of The Girl Found

ਬੰਦ SYL ਨਹਿਰ ‘ਚੋਂ ਮਿਲੀ ਲੜਕੀ ਦੀ ਲਾਸ਼, ਕਤਲ ਦਾ ਖਦਸ਼ਾ

ਕੁਲਦੀਪ ਸਿੰਘ

ਇੰਡੀਆ ਨਿਊਜ਼ (ਮੁਹਾਲੀ)

ਬਨੂੜ ਨੇੜਲੇ ਪਿੰਡ ਗੱਜੂ ਖੇੜਾ ਤੋਂ ਇੱਕ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਬੰਦ ਪਈ ਐਸਵਾਈਐਲ ਨਹਿਰ ਵਿੱਚ ਝਾੜੀਆਂ ਵਿੱਚੋਂ ਲਾਸ਼ ਦੇਖੀ ਗਈ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਬਨੂੜ ਪੁਲਿਸ ਨੂੰ ਦਿੱਤੀ ਗਈ ਤਾਂ ਡੀ.ਐਸ.ਪੀ ਰਾਜਪੁਰਾ ਨੇ ਘਟਨਾ ਦਾ ਜਾਇਜ਼ਾ ਲੈਂਦਿਆਂ ਪੁਲਿਸ ਥਾਣਾ ਬਨੂੜ ਨੂੰ ਅਗਲੇਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। The Body Of The Girl Found

ਗਲੇ ਤੇ ਬੰਨ੍ਹਿਆ ਹੋਇਆ ਸੀ ਕੱਪੜਾ

The Body Of The Girl Found

ਇਸ ਦੀ ਸੂਚਨਾ ਪੁਲਿਸ ਥਾਣਾ ਬਨੂੜ ਨੂੰ ਦਿੱਤੀ ਗਈ। ਸਰਪੰਚ ਨੇ ਦੱਸਿਆ ਕਿ ਐਸਵਾਈਐਲ ਨਹਿਰ ਦੀਆਂ ਝਾੜੀਆਂ ਵਿੱਚ ਇੱਕ ਲਾਸ਼ ਪਈ ਦੇਖੀ ਗਈ ਹੈ, ਸੂਚਨਾ ਮਿਲਦੇ ਹੀ ਐਸਐਚਓ ਥਾਣਾ ਬਨੂੜ ਜਗਜੀਤ ਸਿੰਘ ਮੌਕੇ ’ਤੇ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਦੇ ਗਲੇ ‘ਚ ਕੱਪੜਾ ਬੰਨ੍ਹਿਆ ਹੋਇਆ ਸੀ, ਜਿਸ ਕਾਰਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਕਤ ਹਾਲਾਤਾਂ ਦੇ ਚੱਲਦਿਆਂ ਲੜਕੀ ਦਾ ਕਤਲ ਕੀਤਾ ਗਿਆ ਹੈ ਪਰ ਪੁਲਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

The Body Of The Girl Found

ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਏਪੀ ਜੈਨ ਰਾਜਪੁਰਾ ਵਿੱਚ ਰਖਵਾਇਆ ਹੈ। ਤਾਂ ਜੋ ਸ਼ਨਾਖਤ ਦੀ ਪ੍ਰਕਿਰਿਆ 72 ਘੰਟਿਆਂ ਦੇ ਅੰਦਰ ਪੂਰੀ ਕੀਤੀ ਜਾ ਸਕੇ। The Body Of The Girl Found

ਲਾਸ਼ ਇੱਕ ਜਾਂ ਦੋ ਦਿਨ ਪੁਰਾਣੀ ਲੱਗ ਰਹੀ ਹੈ

The Body Of The Girl Found

ਲਾਸ਼ ਕਿਸੇ ਪ੍ਰਵਾਸੀ ਲੜਕੀ ਦੀ ਜਾਪਦੀ ਹੈ, ਮ੍ਰਿਤਕ ਦੀ ਉਮਰ 24 ਤੋਂ 25 ਸਾਲ ਦੇ ਵਿਚਕਾਰ ਜਾਪਦੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ ਜਦਕਿ ਲਾਸ਼ ਇੱਕ-ਦੋ ਦਿਨ ਪੁਰਾਣੀ ਜਾਪਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (ਸੁਰਿੰਦਰ ਮੋਹਨ,ਡੀਐਸਪੀ ਰਾਜਪੁਰਾ) The Body Of The Girl Found

Also Read :ਏਸੀ.ਗਲੋਬਲ ਸਕੂਲ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ AC Global School

Also Read :ਐਡਵੋਕੇਟ ਬਿਕਰਮਜੀਤ ਪਾਸੀ :ਸਰਕਾਰ ਦੇਵੇਗੀ ਵਿਸ਼ਵ ਪੱਧਰੀ ਸਿੱਖਿਆ Bikramjit Passi

Connect With Us : Twitter Facebook

 

SHARE