Sargun-Gitaz ਦੀ ਫ਼ਿਲਮ `ਮੋਹ` ਦਾ ਟਰੇਲਰ ਰਿਲੀਜ਼

0
299
Punjabi movie Moh trailer release

ਇੰਡੀਆ ਨਿਊਜ਼, Pollywood News: ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਸਰਗੁਣ ਮਹਿਤਾ (Sargun Mehta) ਇਸ ਵਾਰ ਦਰਸ਼ਕਾਂ ਵਿੱਚ ਕੁਝ ਵੱਖਰਾ ਅਤੇ ਸਭ ਤੋਂ ਖਾਸ ਲੈ ਕੇ ਹਾਜ਼ਰ ਹੋਣ ਵਾਲੀ ਹੈ।

ਦਰਅਸਲ, ਅਦਾਕਾਰ ਅਤੇ ਗਾਇਕ ਗੀਤਾਜ ਬਿੰਦਰਖੀਆ ਨਾਲ ਪਰਦੇ ਉੱਪਰ ਸਰਗੁਣ ਕਮਾਲ ਕਰਦੇ ਹੋਏ ਨਜ਼ਰ ਆਵੇਗੀ। ਦੱਸ ਦੇਈਏ ਕਿ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਤ ਪੰਜਾਬੀ ਪ੍ਰੇਮ-ਡਰਾਮਾ ‘ਮੋਹ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਜੋ ਕਿ ਇੰਟਰਨੈਟ ‘ਤੇ ਧੂਮ ਮਚਾ ਰਿਹਾ ਹੈ।

ਫਿਲਮ ਵਿੱਚ ਗੀਤਾਜ਼ ਬਿੰਦਰਖੀਆ (Gitaz Bindrakhia) ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਜੋੜੀ ਨੇ ਫਿਲਮ ਦੇ ਆਪਣੇ ਫਰਸਟ ਲੁੱਕ ਪੋਸਟਰਾਂ ਨੂੰ ਲੈ ਕੇ ਧੂਮ ਮਚਾ ਦਿੱਤੀ ਸੀ। ਪਰ ਹੁਣ ਟ੍ਰੇਲਰ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ।
ਫਿਲਮ ‘ਮੋਹ’ ਦੇ ਟ੍ਰੇਲਰ ਵਿੱਚ ਦੋਵਾਂ ਕਲਾਕਾਰਾਂ ਦਾ ਜਾਦੂ ਨੂੰ ਦੇਖਣ ਨੂੰ ਮਿਲਿਆ। ਦੋਵਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਡਾਇਲੌਗਜ਼ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ।

ਇਹ ਵੀ ਪੜ੍ਹੋ: ਪਹਿਲਵਾਨ ਸੂਰਜ ਨੇ ਰਚਿਆ ਇਤਿਹਾਸ, 32 ਸਾਲਾਂ ਬਾਅਦ ਭਾਰਤ ਨੂੰ ਮਿਲਿਆ ਸੋਨ ਤਗਮਾ

ਇਹ ਵੀ ਪੜ੍ਹੋ: 67ਵੇਂ ਫਿਲਮਫੇਅਰ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ ਗਿਆ

ਸਾਡੇ ਨਾਲ ਜੁੜੋ :  Twitter Facebook youtube

 

SHARE