Ghugi Statement on his Dream Role
ਦਿਨੇਸ਼ ਮੌਦਗਿਲ, ਲੁਧਿਆਣਾ :
Ghugi Statement on his Dream Role ਪੰਜਾਬੀ ਸਿਨੇਮਾ ‘ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਬਾਲੀਵੁੱਡ ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਕੇ ਪ੍ਰਸ਼ੰਸਕਾਂ ਦੀ ਤਾਰੀਫ ਖੱਟੀ ਹੈ। ਗੁਰਪ੍ਰੀਤ ਘੁੱਗੀ ਨੇ ਇੰਡੀਆ ਨਿਊਜ਼ ਪੰਜਾਬ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਭਵਿੱਖ ਵਿੱਚ ਉਹ ਫੌਜੀ ਅਫਸਰ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ, ਜੋ ਕਿ ਉਸ ਦਾ ਸੁਪਨਾ ਹੈ। ਉਸ ਨੇ ਕਿਹਾ ਕਿ ਇਹ ਇੱਕ ਅਜਿਹਾ ਰੋਲ ਹੈ ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਦੇਖਦੇ ਹਾਂ ਕਿ ਮੈਨੂੰ ਇਹ ਡਰੀਮ ਰੋਲ ਕਰਨ ਦਾ ਮੌਕਾ ਕਦੋਂ ਮਿਲਦਾ ਹੈ।
ਗੁਰਪ੍ਰੀਤ ਦੀਆਂ ਆਉਣ ਵਾਲੀਆਂ ਪੰਜਾਬੀ ਫਿਲਮਾਂ Ghugi Statement on his Dream Role
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀਆਂ ਕਈ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਜਿਸ ਵਿੱਚ ਫਿਲਮ ਨੀ ਮੈਂ ਸੱਸ ਕੁਟਨੀ 29 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ, ਜਦਕਿ ਪੰਜਾਬੀ ਫਿਲਮ ਮਾਂ 6 ਮਈ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਪੰਜਾਬੀ ਫਿਲਮ ਟੈਲੀਵਿਜ਼ਨ ਅਤੇ ਬਾਈ ਜੀ ਕੁਟਣਗੇ ਵੀ ਜਲਦ ਹੀ ਰਿਲੀਜ਼ ਹੋਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੋ ਫਿਲਮਾਂ ਕਰੋਨਾ ਦੇ ਦੌਰ ਕਾਰਨ ਬੰਦ ਹੋ ਗਈਆਂ ਸਨ, ਉਹ ਹੁਣ ਰਿਲੀਜ਼ ਹੋ ਰਹੀਆਂ ਹਨ ਅਤੇ ਲੋਕ ਸਿਨੇਮਾਘਰਾਂ ਵਿੱਚ ਮੁੜ ਪਰਤ ਰਹੇ ਹਨ।
Also Read : ਲੰਬੇ ਸਮੇਂ ਬਾਅਦ ਪੰਜਾਬੀ ਫਿਲਮ ਕਰ ਰਹੀ ਹਾਂ: ਦਿਵਿਆ ਦੱਤਾ
ਦੱਖਣੀ ਫਿਲਮਾਂ ਬਾਲੀਵੁੱਡ ਨੂੰ ਮੁਕਾਬਲਾ ਦੇ ਰਹੀਆਂ Ghugi Statement on his Dream Role
ਗੁਰਪ੍ਰੀਤ ਘੁੱਗੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅੱਜ ਸਾਊਥ ਦੀਆਂ ਫ਼ਿਲਮਾਂ ਬਾਲੀਵੁੱਡ ਨੂੰ ਮੁਕਾਬਲਾ ਦੇ ਰਹੀਆਂ ਹਨl ਅਤੇ ਸਾਊਥ ਦੀਆਂ ਫ਼ਿਲਮਾਂ ਇੱਕ ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਚੁੱਕੀਆਂ ਹਨ l ਜੇਕਰ ਪੰਜਾਬੀ ਸਿਨੇਮਾ ਵਿੱਚ ਚੰਗੀਆਂ ਫ਼ਿਲਮਾਂ ਬਣੀਆਂ ਤਾਂ ਪੰਜਾਬੀ ਸਿਨੇਮਾ ਵੀ ਦੱਖਣ ਵਾਂਗ ਮਜ਼ਬੂਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਨੂੰ ਜੇਕਰ ਚੰਗੀਆਂ ਫਿਲਮਾਂ ਦੇਖਣ ਨੂੰ ਮਿਲਦੀਆਂ ਹਨ ਤਾਂ ਉਸ ਨੂੰ ਕਿਸੇ ਸਰਕਾਰੀ ਸਹਿਯੋਗ ਦੀ ਲੋੜ ਨਹੀਂ ਹੈ ਕਿਉਂਕਿ ਚੰਗੇ ਵਿਸ਼ਿਆਂ ‘ਤੇ ਆਧਾਰਿਤ ਫਿਲਮਾਂ ਨੂੰ ਸਿਨੇ-ਪ੍ਰੇਮੀ ਜ਼ਰੂਰ ਦੇਖਦੇ ਹਨ।
ਪੰਜਾਬੀ ਫਿਲਮਾਂ ਦਾ ਰੁਝਾਨ ਸਿਖਰਾਂ ‘ਤੇ Ghugi Statement on his Dream Role
ਗੁਰਪ੍ਰੀਤ ਨੇ ਕਿਹਾ ਕਿ ਪੰਜਾਬੀ ਫਿਲਮਾਂ ਦਾ ਰੁਝਾਨ ਹੁਣ ਬੁਲੰਦੀਆਂ ਵੱਲ ਜਾ ਰਿਹਾ ਹੈ ਅਤੇ ਲੋਕ ਕੰਟੈਂਟ ਬੇਸ ਫਿਲਮਾਂ ਨੂੰ ਸਮਝਣ ਲੱਗ ਪਏ ਹਨ ਅਤੇ ਲੋਕ ਪੰਜਾਬੀ ਫਿਲਮ ਸਿਨੇਮਾ ਤੋਂ ਚੰਗੀਆਂ ਫਿਲਮਾਂ ਦੀ ਉਮੀਦ ਕਰਦੇ ਹਨ। ਹੁਣ ਆਉਣ ਵਾਲੇ ਸਮੇਂ ‘ਚ ਵੱਖ-ਵੱਖ ਤਰ੍ਹਾਂ ਦਾ ਸਿਨੇਮਾ ਦੇਖਣ ਨੂੰ ਮਿਲੇਗਾ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਰੋਨਾ ਦੇ ਦੌਰ ਵਿੱਚ ਓਟੀਟੀ ਪਲੇਟਫਾਰਮ ਨੇ ਲੋਕਾਂ ਦਾ ਮਨੋਬਲ ਕਾਫੀ ਉੱਚਾ ਕੀਤਾ ਹੈ ਅਤੇ ਲੋਕ ਟਾਈਮ ਪਾਸ ਲਈ ਓਟੀਟੀ ਪਲੇਟਫਾਰਮ ਨਾਲ ਜੁੜੇ ਰਹੇ l ਲੋਕਾਂ ਨੇ ਇਸ ਤੋਂ ਬਹੁਤ ਕੁਝ ਸਿੱਖਿਆl
Also Read : ਪੰਜਾਬੀ ਸਿਨੇਮਾ ਨੂੰ ਮਿਲੇ ਸਬਸਿਡੀ: ਬਿੰਨੂ ਢਿੱਲੋਂ
Connect With Us : Twitter Facebook youtube