ਅਮਰਿੰਦਰ ਗਿੱਲ ਦੀ ਫਿਲਮ “ਛੱਲਾ ਮੁੜਕੇ ਨੀ ਆਇਆ” ਇਸ ਡੇਟ ਨੂੰ ਹੋਵੇਗੀ ਰਿਲੀਜ਼

0
256
Amarinder Gill new movie Chhalla Murke Ni Aaya released soon

ਇੰਡੀਆ ਨਿਊਜ਼ ; Amarinder Gill new movie : ਅਮਰਿੰਦਰ ਗਿੱਲ (Amrinder Gill) ਨੇ ਨਾ ਸਿਰਫ ਇੱਕ ਗਾਇਕ ਬਲਕਿ ਅਦਾਕਾਰ, ਗੀਤਕਾਰ ਅਤੇ ਫਿਲਮ ਨਿਰਮਾਤਾ ਦੇ ਤੌਰ ‘ਤੇ ਦੁਨੀਆ ਭਰ ਵਿੱਚ ਵੱਖਰੀ ਪਹਿਚਾਣ ਬਣਾਈ ਹੈ। 46 ਸਾਲ ਦੀ ਉਮਰ ਵਿੱਚ ਵੀ ਕਲਾਕਾਰ ਆਪਣੀ ਫਿਟਨੇਸ ਅਤੇ ਸਟਾਈਲਿਸ਼ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਦਾ ਆ ਰਿਹਾ ਹੈ। ਅਮਰਿੰਦਰ ਗਿੱਲ ਦੇ ਫੈਨਜ਼ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਕਲਾਕਾਰ ਜਲਦ ਹੀ ਨਵੀ ਫਿਲਮ “ਛੱਲਾ ਮੁੜਕੇ ਨੀ ਆਇਆ” ਨਾਲ
ਨਜ਼ਰ ਆਉਣਗੇ।

29 ਜੁਲਾਈ ਨੂੰ ਹੋ ਰਹੀ ਹੈ ਫਿਲਮ ਰਿਲੀਜ਼

ਦਰਅਸਲ, ਕਲਾਕਾਰ ਆਪਣੇ ਨਵੀ ਫਿਲਮ ਨਾਲ ਜਲਦ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲਾ ਹੈ। ਇਸਦੀ ਜਾਣਕਾਰੀ ਗਾਇਕ ਗੁਰਸ਼ਬਦ (Gurshabad)ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਉੱਪਰ ਸ਼ੇਅਰ ਕੀਤੀ ਹੈ। ਹਾਲਾਂਕਿ ਅਮਰਿੰਦਰ ਗਿੱਲ ਵੱਲੋਂ ਕੋਈ ਪੋਸਟ ਸਾਂਝੀ ਨਹੀਂ ਕੀਤੀ ਗਈ ਹੈ। ਗਾਇਕ ਗੁਰਸ਼ਬਦ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ- ਛੱਲਾ ਮੁੜਕੇ ਆ ਰਿਹਾ।

ਅਮਰਿੰਦਰ ਗਿੱਲ ਨੇ ਡਾਇਰੈਕਟ ਕੀਤਾ ਹੈ ਫਿਲਮ

ਜੀ ਹਾਂ, ਗਾਇਕ ਅਮਰਿੰਦਰ ਗਿੱਲ ਆਪਣੀ ਨਵੀ ਫਿਲਮ “ਛੱਲਾ ਮੁੜਕੇ ਨੀ ਆਇਆ” (Chhalla Murke Nahi Aaya) ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲੇ ਹਨ। ਪਰ ਇਸ ਵਿੱਚ ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਅਤੇ ਅਮਰਿੰਦਰ ਗਿੱਲ ਨੇ ਡਾਇਰੈਕਟ ਕੀਤਾ ਹੈ। ਹਾਲਾਂਕਿ ਪੋਸਟਰ ਵਿੱਚ ਗਾਇਕ ਦਾ ਨਾਮ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ: ਗਿੱਪੀ ਗਰੇਵਾਲ-ਸੰਜੇ ਦੱਤ ਕਰ ਰਹੇ ਹਨ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ

ਇਹ ਵੀ ਪੜ੍ਹੋ: ਜਾਣੋ ਅੱਜ ਦੇ ਸੋਨੇ ਅਤੇ ਚਾਂਦੀ ਦੀ ਕੀਮਤ

ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਹੌਟ ਤਸਵੀਰਾ ਨੇ ਗਰਮ ਕੀਤਾ ਮਾਹੌਲ

ਇਹ ਵੀ ਪੜ੍ਹੋ: ਫਿਲਮ Rocketry ਦੀ ਸਫਲਤਾ ਤੋਂ ਬਾਅਦ ਸ਼੍ਰੀ ਹਰਮੰਦਿਰ ਸਾਹਿਬ ਦਰਸ਼ਨ ਲਈ ਪਹੁੰਚੇ R. Madhavan

ਇਹ ਵੀ ਪੜ੍ਹੋ: Kaun Banega Crorepati 14 : ਅਮਿਤਾਭ ਬੱਚਨ ਨੇ ਇਸ ਸੀਜ਼ਨ ਲਈ ਵਿਸ਼ੇਸ਼ ਪੁਰਸਕਾਰਾਂ ਦਾ ਐਲਾਨ ਕੀਤਾ

ਸਾਡੇ ਨਾਲ ਜੁੜੋ : Twitter Facebook youtube

 

SHARE