ਦਿਲ ਦੀਆਂ ਗੱਲਾਂ ਸੀਜ਼ਨ 2 ਦੀ ਵਾਪਸੀ ਦਾ ਐਲਾਨ

0
2417
Dil Diya Gllan season 2
Dil Diya Gllan season 2

ਦਿਨੇਸ਼ ਮੌਦਗਿਲ, Entertainment News (Dil Diya Gllan season 2) : ਹਾਲ ਹੀ ਵਿੱਚ, ਚੈਨਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਵੱਡੇ ਸਰਪ੍ਰਾਈਜ਼ ਦਾ ਜਿਕਰ ਕਰਦਿਆਂ ਇੱਕ ਪੋਸਟ ਸਾਂਝਾ ਕੀਤਾ ਜਿਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਅੱਜ ਇਸ ਸਰਪ੍ਰਾਈਜ਼ ਦਾ ਖੁਲਾਸਾ ਕਰਦੇ ਹੋਏ, ਚੈਨਲ ਨੇ ਆਪਣੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਟਾਕ ਸ਼ੋਅ, “ਦਿਲ ਦੀਆਂ ਗੱਲਾਂ ਸੀਜ਼ਨ 2” ਦੀ ਵਾਪਸੀ ਦਾ ਐਲਾਨ ਕੀਤਾ ਹੈ, ਜਿਸ ਵਿੱਚ ਪੰਜਾਬ ਦੀ ਦਿਲਾਂ ਦੀ ਰਾਣੀ “ਸੋਨਮ ਬਾਜਵਾ” ਨੇ ਆਪਣਾ ਇੱਕ ਵਿਸ਼ੇਸ਼ ਕਿਰਦਾਰ ਨਿਭਾਇਆ ਸੀ।

ਸ਼ੋਅ ਦਾ ਪਹਿਲਾ ਸੀਜ਼ਨ ਬਹੁਤ ਹਿੱਟ ਰਿਹਾ

ਸ਼ੋਅ ਦਾ ਪਹਿਲਾ ਸੀਜ਼ਨ ਬਹੁਤ ਹਿੱਟ ਸੀ ਅਤੇ ਸੋਨਮ ਬਾਜਵਾ ਦੇ ਸਦਕੇ ਜਬਰਦਸਤ ਸਫਲਤਾ ਮਿਲੀ, ਜਿਹਨਾਂ ਨੇ ਮੇਜ਼ਬਾਨ ਵਜੋਂ ਆਪਣਾ ਵਿਸ਼ੇਸ਼ ਕਿਰਦਾਰ ਨਿਭਾਇਆ ਅਤੇ ਪ੍ਰੋਗਰਾਮ ਵਿੱਚ ਬੁਲਾਏ ਗਏ ਮਹਿਮਾਨਾਂ ਨਾਲ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਕੁਝ ਖਾਸ ਪਲ ਅਤੇ ਖਾਸ ਗੱਲਾਂ ਤੇ ਵਿਚਾਰਾਂ ਬਾਰੇ ਡੂੰਘੀਆਂ ਗੱਲਾਂ ਬਾਤਾਂ ਕੀਤੀਆਂ l ਜਿਸਨੂੰ ਦਰਸ਼ਕਾਂ ਤੋਂ ਬਹੁਤ ਜਿਆਦਾ ਪਿਆਰ ਮਿਲਿਆ। ਆਉਣ ਵਾਲਾ ਸੀਜ਼ਨ ਹਰ ਪੱਖ ਤੋਂ ਵੱਡਾ ਅਤੇ ਸ਼ਾਨਦਾਰ ਹੋਵੇਗਾ।

ਸ਼ੋਅ ਦੀ ਤਰੀਕ ਦਾ ਐਲਾਨ ਹੋਣਾ ਅਜੇ ਬਾਕੀ

ਜ਼ੀ ਪੰਜਾਬੀ ਨੇ ਅਜੇ ਤੱਕ ਆਪਣੇ ਸਾਰੀ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਕਿਉਂਕਿ ਸ਼ੋਅ ਦੀ ਤਰੀਕ ਦਾ ਐਲਾਨ ਹੋਣਾ ਅਜੇ ਬਾਕੀ ਹੈ, ਜਿਸ ਕਾਰਨ ਦਰਸ਼ਕਾਂ ਦੀ ਉਤਸੁਕਤਾ ਹੋਰ ਜਿਆਦਾ ਵੱਧ ਗਈ ਹੈ ਪਰ ਇਹ ਬਹੁਤੀ ਦੂਰ ਨਹੀਂ ਹੈ। ਇਸ ਲਈ, ਜੁੜੇ ਰਹੋ ਅਤੇ ਸ਼ੋਅ ਦੀਆਂ ਹੋਰ ਅਪਡੇਟਾਂ ਲਈ ਜ਼ੀ ਪੰਜਾਬੀ ਨੂੰ ਟਿਊਨ ਇਨ ਕਰੋ।

ਇਹ ਵੀ ਪੜ੍ਹੋ: 25,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਨਸਪ ਦਾ ਇੰਸਪੈਕਟਰ ਗ੍ਰਿਫਤਾਰ

ਇਹ ਵੀ ਪੜ੍ਹੋ: ਤਿੰਨ ਮਹੀਨੇ’ ਚ 350.5 ਕਿਲੋ ਹੈਰੋਇਨ ਜਬਤ ਕੀਤੀ : ਆਈਜੀਪੀ

ਸਾਡੇ ਨਾਲ ਜੁੜੋ :  Twitter Facebook youtube

SHARE