ਗਿੱਪੀ ਗਰੇਵਾਲ-ਸੰਜੇ ਦੱਤ ਕਰ ਰਹੇ ਹਨ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ

0
280
Gippy Grewal-Sanjay Dutt are launching a new project

ਇੰਡੀਆ ਨਿਊਜ਼ ; Gippy Grewal With Sanjay Dutt: ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਫਿਲਮ ਇੰਡਸਟਰੀ ਦੇ ਨਾਮੀ ਸਿਤਾਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਅਤੇ ਗੀਤ ਦਿੱਤੇ ਹਨ। ਗਾਇਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਬਾਲੀਵੁੱਡ ਅਦਾਕਾਰ ਸੰਜੇ ਦੱਤ (Sanjay Dutt) ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਫੈਨਜ਼ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ- “ਜਿਵੇਂ ਸੰਜੇ ਭਾਜੀ ਬਾਰੇ ਸੁਣਿਆ ਸੀ ਉਹ ਬਿਲਕੁਲ ਉਸ ਤਰ੍ਹਾਂ ਦੇ ਹਨ। ਉਨ੍ਹਾਂ ਦੀ ਦਰਿਆਦਿਲੀ ਬਾਰੇ ਦੁਨੀਆ ਜਾਣਦੀ ਆ, ਹੁਣ ਦੇਖ ਵੀ ਲਿਆ। ਸਭ ਤੋਂ ਵੱਡੀ ਗੱਲ ਉਨ੍ਹਾਂ ਦੇ ਦਿਲ `ਚ ਪੰਜਾਬ ਤੇ ਪੰਜਾਬੀਅਤ ਲਈ ਪਿਆਰ ਤੇ ਇੱਜ਼ਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਡੇ ਛੋਟੇ ਵੀਰ ਸਿੱਧੂ ਮੂਸੇਵਾਲਾ ਦੀ ਮੌਤ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹ ਸੱਚਮੁੱਚ ਬਹੁਤ ਚੰਗੇ ਇਨਸਾਨ ਹਨ।” ਇਸ ਦੇ ਨਾਲ ਹੀ ਉਨ੍ਹਾਂ ਨੇ ਸੰਜੇ ਦੱਤ ਨੂੰ ਟੈਗ ਵੀ ਕੀਤਾ।

ਕਾਬਿਲੇਗੌਰ ਹੈ ਕਿ ਗਿੱਪੀ ਪੰਜਾਬੀ ਮਨੋਰੰਜਨ ਇੰਡਸਟਰੀ ਦੀਆਂ ਸਭ ਤੋਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹਨ। ਉਹ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਫਿਲਮਾਂ ਅਤੇ ਗੀਤਾਂ ਨਾਲ ਮੋਹ ਲੈਂਦੇ ਹਨ। ਲੰਬੇ ਸਮੇਂ ਤੋਂ ਬਾਅਦ, ਗਿੱਪੀ ਗਰੇਵਾਲ ਆਖਰਕਾਰ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆਏ ਹਨ। ਉਨ੍ਹਾਂ ਦਾ ਗੀਤ ਮੁਟਿਆਰੇ ਨੀ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ। ਇਸ ਗੀਤ ਵਿੱਚ ਉਨ੍ਹਾਂ ਨਾਲ ਯੂਕਰੇਨੀਅਨ ਬਿਊਟੀ Olya Kryvenda ਵੀ ਨਜ਼ਰ ਆ ਰਹੀ ਹੈ। ਗਿੱਪੀ ਨੇ ਓਲਿਆ ਕ੍ਰਿਵੇਂਦਾ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸੀ।

ਸੰਜੇ ਦੱਤ ਦੀ ਗੱਲ ਕਰਿਏ ਤਾਂ ਉਹ ਰਣਬੀਰ ਕਪੂਰ ਅਤੇ ਵਾਣੀ ਕਪੂਰ ਦੀ ਫਿਲਮ ਸ਼ਮਸ਼ੇਰਾ ਵਿੱਚ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਟ੍ਰੇਲਰ ‘ਚ ਸੰਜੇ ਦੱਤ ਦਾ ਇਕ ਇਕ ਡਾਇਲਾਗ ਰਣਬੀਰ ‘ਤੇ ਭਾਰੂ ਨਜ਼ਰ ਆ ਰਿਹਾ ਹੈ। ਇਸ ਡਾਇਲਾਗ ਨੇ ਹਰ ਸੁਣਨ ਵਾਲੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਅਤੇ ਸੰਜੇ ਦੱਤ ਨੇ ਜਿਸ ਤਰ੍ਹਾਂ ਡਾਇਲਾਗ ਬੋਲੇ ​​ਹਨ, ਉਸ ਨਾਲ ਹਰ ਕਿਸੇ ਦੇ ਚਿਹਰੇ ‘ਤੇ ਮੁਸਕਰਾਹਟ ਆ ਜਾਂਦੀ ਹੈ। ਫਿਲਹਾਲ ਇਹ ਫਿਲਮ ਬਾਕਸ ਆਫਿਸ ਉੱਪਰ ਕੀ ਕਮਾਲ ਦਿਖਾਉਂਦੀ ਹੈ ਇਹ ਦੇਖਣਾ ਮਜ਼ੇਦਾਰ ਰਹੇਗਾ।

ਇਹ ਵੀ ਪੜ੍ਹੋ: ਜਾਣੋ ਅੱਜ ਦੇ ਸੋਨੇ ਅਤੇ ਚਾਂਦੀ ਦੀ ਕੀਮਤ

ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਹੌਟ ਤਸਵੀਰਾ ਨੇ ਗਰਮ ਕੀਤਾ ਮਾਹੌਲ

ਇਹ ਵੀ ਪੜ੍ਹੋ: ਫਿਲਮ Rocketry ਦੀ ਸਫਲਤਾ ਤੋਂ ਬਾਅਦ ਸ਼੍ਰੀ ਹਰਮੰਦਿਰ ਸਾਹਿਬ ਦਰਸ਼ਨ ਲਈ ਪਹੁੰਚੇ R. Madhavan

ਇਹ ਵੀ ਪੜ੍ਹੋ: Kaun Banega Crorepati 14 : ਅਮਿਤਾਭ ਬੱਚਨ ਨੇ ਇਸ ਸੀਜ਼ਨ ਲਈ ਵਿਸ਼ੇਸ਼ ਪੁਰਸਕਾਰਾਂ ਦਾ ਐਲਾਨ ਕੀਤਾ

ਸਾਡੇ ਨਾਲ ਜੁੜੋ : Twitter Facebook youtube

SHARE