ਗਿੱਪੀ ਦੀ ਨਵੀਂ ਫਿਲਮ “ਯਾਰ ਮੇਰਾ ਤਿੱਤਲੀਆਂ ਵਰਗਾ “ਇਸ ਡੇਟ ਨੂੰ ਹੋਵੇਗੀ ਰਿਲੀਜ਼

0
231
Gippy new movie Yar Mera Titliyan Varga release on this date

ਇੰਡੀਆ ਨਿਊਜ਼ ; Gippy new movie Yar Mera Titliyan Varga : ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਫਿਲਮ ਇੰਡਸਟਰੀ ਦੇ ਮਸ਼ਹੂਰ ਸੁਪਰਸਟਾਰ ਹਨ। ਅਦਾਕਾਰ ਅਕਸਰ ਆਪਣੇ ਫੈਨਜ਼ ਨੂੰ ਖੁਸ਼ ਕਰਨ ਲਈ ਕੁਝ ਨਾਂ ਕੁਝ ਨਵਾਂ ਕਰਦੇ ਰਹਿੰਦੇ ਹਨ। ਇਨ੍ਹੀ ਦਿਨੀ ਅਦਾਕਾਰ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ ਮੁਟਿਆਰੇ ਨੀ (Mutiyare Ni) ਨੂੰ ਲੈ ਕੇ ਸੁਰਖੀਆਂ ਵਿੱਚ ਹਨ।

ਗੀਤ ਸੁਪਰਹਿੱਟ ਹੋਤ ਤੋਂ ਬਾਅਦ ਅਦਾਕਾਰ ਆਪਣੇ ਫੈਨਸ ਲਈ ਇਕ ਹੋਰ ਨਵੀਂ ਪੇਸ਼ਕਸ਼ ਲੈ ਕੇ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਗਿੱਪੀ ਜਲਦ ਹੀ “ਯਾਰ ਮੇਰਾ ਤਿੱਤਲੀਆਂ ਵਰਗਾ” (YaarMeraTitliaanWarga) ‘ਚ ਸਭ ਦਾ ਮਨੋਰੰਜਨ ਕਰਨ ਆ ਰਹੇ ਹਨ।

2 ਸਤੰਬਰ ਨੂੰ ਹੋਵੇਗੀ ਫਿਲਮ ਰਿਲੀਜ਼

ਗਿੱਪੀ ਗਰੇਵਾਲ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਅਦਾਕਾਰ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਯਾਰ ਮੇਰਾ ਤਿੱਤਲੀਆਂ ? ਵਰਗਾ #YaarMeraTitliaanWarga 2 ਸਤੰਬਰ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।

ਹੁਣ ਪ੍ਰਸ਼ੰਸ਼ਕ 2 ਸਤੰਬਰ ਤੋਂ ਫਿਲਮ ਯਾਰ ਮੇਰਾ ਤਿੱਤਲੀਆਂ ਵਰਗਾ ਦੇਖਣ ਲਈ ਆਪਣੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਜਾ ਸਕਦੇ ਹਨ। ਇਹ ਇਕ ਪਰਿਵਾਰਕ ਅਤੇ ਕਾਮੇਡੀ ਫਿਲਮ ਹੈ, ਜਿਸ ਨੂੰ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਵਰਗ ਦੇ ਲੋਕ ਦੇਖ ਸਕਦੇ ਹਨ, ਜੋ ਲੋਕਾਂ ਦਾ ਭਰਪੂਰ ਮਨੋਰੰਜਨ ਕਰੇਗੀ।

ਗਿੱਪੀ ਅਤੇ ਤਨੂ ਗਰੇਵਾਲ ਦੀ ਜੋੜੀ ਆਵੇਗੀ ਨਜ਼ਰ

ਇਸ ਫਿਲਮ ‘ਚ ਗਿੱਪੀ ਗਰੇਵਾਲ ਦੇ ਨਾਲ ਅਦਾਕਾਰਾ ਤਨੂ ਗਰੇਵਾਲ(Tanu Grewal) ਵੀ ਨਜ਼ਰ ਆਉਣਗੀ। ਇਸ ਪੰਜਾਬੀ ਫਿਲਮ ਨੂੰ ਪ੍ਰੋਡਿਊਸ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਸ਼ੂ ਮੁਨੀਸ਼ ਸਾਹਨੀ ਨੇ ਕੀਤਾ ਹੈ। ਇਸ ਪੰਜਾਬੀ ਫਿਲਮ ਦਾ ਨਿਰਦੇਸ਼ਨ ਵਿਕਾਸ ਵਸ਼ਿਸ਼ਟ(Vikas Vashisht) ਨੇ ਕੀਤਾ ਹੈ।

ਵਰਕਫਰੰਤ

ਕਾਬਿਲੇਗੌਰ ਹੈ ਕਿ ਹਾਲੇ ਹੀ ਗਿੱਪੀ ਗਰੇਵਾਲ ਤੇ ਓਲੀਆ ਕ੍ਰਿਵੇਂਦਾ(Olya Kryvenda) ਦਾ ਨਵਾਂ ਗੀਤ ‘ਮੁਟਿਆਰੇ ਨੀਂ ਰਿਲੀਜ਼ ਹੋਇਆ ਸੀ। ਮੁਟਿਆਰੇ ਨੀ’ ਗੀਤ ‘ਚ ਗਿੱਪੀ ਗਰੇਵਾਲ ਆਪਣੀ ਪ੍ਰੇਮਿਕਾ ਓਲੀਆ ਕ੍ਰਿਵੇਂਦਾ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਗੀਤ ਰਿਲੀਜ਼ ਹੁੰਦੇ ਹੀ ਇਸ ਗੀਤ ਨੂੰ ਫੈਨਸ ਨੇ ਲਾਇਕ ਤੇ ਕੰਮੈਂਟ ਰਹੀ ਬਹੁਤ ਪਿਆਰ ਦਿੱਤਾ। ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਹੈਪੀ ਰਾਏਕੋਟੀ ਨੇ ਲਿਖਿਆ ਹੈ ਅਤੇ ਉਨ੍ਹਾਂ ਨੇ ਹੀ ਕੰਪੋਜ਼ ਵੀ ਕੀਤਾ ਹੈ।

ਇਸ ਗੀਤ ਦਾ ਸੰਗੀਤ ਐਵੀ ਸਰਾ ਨੇ ਦਿੱਤਾ। ਇਸ ਵੀਡੀਓ ਨੂੰ ਸੁੱਖ ਸੰਘੇੜਾ ਨੇ ਡਾਇਰੈਕਸ਼ਨ ਕੀਤਾ ਹੈ ਅਤੇ ਇਸ ਗੀਤ ਨੂੰ ਗਿੱਪੀ ਗਰੇਵਾਲ ਦੀ ਮਿਊਜ਼ਿੰਕ ਕੰਪਨੀ, ‘ਹੰਬਲ ਮਿਊਜ਼ਿਕ’ ਹੇਠ ਰਿਲੀਜ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਇੰਗਲੈਂਡ ਦੇ ਖਿਡਾਰੀ ਬੇਨ ਸਟੋਕਸ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਇਹ ਵੀ ਪੜ੍ਹੋ: ਮਹਾਨ ਗਾਇਕ ਭੁਪਿੰਦਰ ਸਿੰਘ ਦਾ 82 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਇਹ ਵੀ ਪੜ੍ਹੋ: Garena Free Fire Redeem Code Today 19 July 2022

ਸਾਡੇ ਨਾਲ ਜੁੜੋ : Twitter Facebook youtube

SHARE