‘ਲੌਂਗ ਲਾਚੀ 2’ ਦੇ ਨਵੇਂ ਗੀਤ ਤਾੜੀਆਂ ਦੇ ਲੁਟਿਆ ਦਰਸ਼ਕਾਂ ਦਾ ਦਿਲ

0
304
'Long Lachi 2' new song Taadiyan out now

ਇੰਡੀਆ ਨਿਊਜ਼, pollywood news: ਐਮੀ ਵਿਰਕ (Ammy Virk), ਨੀਰੂ ਬਾਜਵਾ (Neeru Bajwa) ਅਤੇ ਅੰਬਰਦੀਪ ਸਿੰਘ (Amberdeep Singh) ਫਿਲਮ ‘ਲੌਂਗ ਲਾਚੀ 2’ (Laung laachi 2) ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਨਾ ਸਿਰਫ ਐਮੀ, ਨੀਰੂ ਬਾਜਵਾ ਬਲਕਿ ਅਮਰ ਨੂਰੀ (Amar Noori) ਅਤੇ ਜਸਵਿੰਦਰ ਬਰਾੜ (Jaswinder Brar) ਵੀ ਨਜ਼ਰ ਆਈ ਹੈ। ਜੀ ਹਾਂ, ਅਮਰ ਨੂਰੀ- ਜਸਵਿੰਦਰ ਬਰਾੜ ਦੁਆਰਾ ਗਾਇਆ ਗੀਤ ‘ਤਾੜੀਆਂ’ ਰਿਲੀਜ਼ ਹੋ ਚੁੱਕਾ ਹੈ। ਜਿਸ ਵਿੱਚ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦੋਵਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।

ਕਲਾਕਾਰ ਐਮੀ ਵਿਰਕ ਦੁਆਰਾ ਗੀਤ ਦਾ ਕਲਿੱਪ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ- ਬਹੁਤ ਸੋਹਣਾ ਗਾਣਾ ਸੱਜਣੋ ਇਹ. ਫਿਲਮ ਵਿੱਚ ਐਮੀ ਵਿਰਕ, ਨੀਰੂ ਬਾਜਵਾ ਅਤੇ ਅੰਬਰਦੀਪ ਸਿੰਘ ਦੀ ਜੋੜੀ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਵੇਗੀ। ਕਲਾਕਾਰਾਂ ਵੱਲੋਂ ਫਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਇਹ ਫਿਲਮ ਦੁਨੀਆ ਭਰ ਦੇ ਸਿਨੇਮਾਘਰਾਂ ‘ਚ 19 ਅਗਸਤ, 2022 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦੇ ਆਫੀਸ਼ੀਅਲ ਪੋਸਟਰ ਵਿੱਚ ਨੀਰੂ ਬਾਜਵਾ ਨੂੰ ਰਾਣੀ ਦੀ ਤਰ੍ਹਾਂ ਪਹਿਰਾਵੇ ‘ਚ ਗੁਲਾਬੀ ਗਾਊਨ ‘ਚ ਸਵਿੰਗ ਲੈਂਦੇ ਦੇਖਿਆ ਗਿਆ। ਪ੍ਰਸ਼ੰਸ਼ਕਾਂ ਨੂੰ ਨੀਰੂ ਦਾ ਇਹ ਅੰਦਾਜ਼ ਬੇਹੱਦ ਪਸੰਦ ਆਇਆ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਫਿਲਮ ਲੌਂਗ ਲਾਚੀ ਨੂੰ 2018 ਵਿੱਚ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਉਹ 3 ਇਕੱਠੇ ਸਨ। ਫਿਲਮ ਬਹੁਤ ਹਿੱਟ ਹੋ ਗਈ ਅਤੇ ਇਸਦਾ ਟਾਈਟਲ ਟਰੈਕ ‘ਲੌਂਗ ਲਾਚੀ’ ਯੂਟਿਊਬ ‘ਤੇ ਇੱਕ ਅਰਬ ਤੋਂ ਵੱਧ ਵਿਊਜ਼ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਸੰਗੀਤ ਵੀਡੀਓ ਬਣ ਗਿਆ। ਇਹ ਫਿਲਮ ਬਾਕਸ ਆਫਿਸ ‘ਤੇ ਵੀ ਸੁਪਰਹਿੱਟ ਰਹੀ ਸੀ।

ਇਹ ਵੀ ਪੜ੍ਹੋ: ਬ੍ਰੇਕਅੱਪ ਦੀਆਂ ਅਫਵਾਹਾਂ ਦੇ ਵਿਚਕਾਰ ਦਿਸ਼ਾ ਪਟਾਨੀ ਨੇ ਕਿਹਾ, ‘ਸਭ ਠੀਕ ਹੋ ਜਾਵੇਗਾ

ਇਹ ਵੀ ਪੜ੍ਹੋ: ਅਨੰਨਿਆ ਪਾਂਡੇ ਨੇ ਨੀਲੇ ਬਾਡੀਕਾਨ ਡਰੈੱਸ ‘ਚ ਵਧਾਇਆ ਤਾਪਮਾਨ

ਸਾਡੇ ਨਾਲ ਜੁੜੋ :  Twitter Facebook youtube

 

SHARE