Buta Singh Wala School : ਬੂਟਾ ਸਿੰਘ ਵਾਲਾ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕੂਲ ਖੇਡਾਂ ਵਿੱਚ ਜਿੱਤਿਆ ਕਾਂਸੀ ਦਾ ਤਗ਼ਮਾ

0
381
Buta Singh Wala School

India News (ਇੰਡੀਆ ਨਿਊਜ਼), Buta Singh Wala School, ਚੰਡੀਗੜ੍ਹ : ਦਿੱਲੀ ਵਿਖੇ ਚੱਲ ਰਹੀਆਂ 67ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਸਕੂਲ ਦੇ ਵਿੱਚ 10ਵੀਂ ਸ਼੍ਰੇਣੀ ਦੇ ਵਿੱਚ ਪੜ੍ਹ ਰਹੀ ਵਿਦਿਆਰਥਣ ਦਪਿੰਦਰ ਕੌਰ ਨੇ ਅੰਡਰ 17 ਕਰਾਟੇ ਖੇਡ ਵਿੱਚ ਪੰਜਾਬ ਵੱਲੋਂ ਨੁਮਾਇੰਦਗੀ ਕਰਦਿਆਂ ਕਾਂਸੀ ਦਾ ਤਮਗਾ ਜਿੱਤਆ। ਪੂਰੇ ਦੇਸ਼ ਵਿਚ ਪੰਜਾਬ, ਆਪਣੇ ਪਿੰਡ ਬੂਟਾ ਸਿੰਘ ਵਾਲਾ, ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।

ਸਕੂਲ ਪ੍ਰਿੰਸੀਪਲ ਜਯੋਤੀ ਚਾਵਲਾ ਨੇ ਸਕੂਲ ਦੀ ਇਸ ਪ੍ਰਾਪਤੀ ਉੱਤੇ ਵਿਦਿਆਰਥਣ ਦਪਿੰਦਰ ਕੌਰ ਦੇ ਮਾਤਾ ਪਿਤਾ, ਸਕੂਲ ਦੇ ਸਮੂਹ ਸਟਾਫ ਤੇ ਕਲਾਸ ਇੰਚਾਰਜ ਰੇਨੂੰ ਬਾਲਾ ਤੇ ਪੀ.ਟੀ.ਆਈ. ਮੈਡਮ ਕੰਵਰਪ੍ਰੀਤ ਕੌਰ ਨੂੰ ਵਧਾਈਆਂ ਦਿੱਤੀਆਂ। ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਵਿਦਿਆਰਥਣ ਨੇ ਖੇਡਾਂ ਵਿੱਚ ਇਹ ਮੁਕਾਮ ਹਾਸਿਲ ਕੀਤਾ ਹੈ। ਕੋਚ ਵਰਿੰਦਰ ਕੁਮਾਰ ਨੇ ਦੱਸਿਆ ਕਿ ਕੁੜੀ ਬਹੁਤ ਹੀ ਹੋਣਹਾਰ ਹੈ। ਜਿਸ ਦੀ ਮਿਹਨਤ ਤੋਂ ਉਹ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਨੂੰ ਉਮੀਦ ਸੀ ਕਿ ਅਸੀਂ ਜ਼ਰੂਰ ਗੋਲ਼ਡ ਮੈਡਲ ਜਿੱਤ ਕੇ ਆਵਾਂਗੇ ਪਰ ਸਾਡੀ ਕੋਸ਼ਿਸ਼ ਜਾਰੀ ਰਹੇਗੀ।

ਫੁੱਲਾਂ ਦੇ ਹਾਰ ਪਾ ਕੇ ਖਿਡਾਰਨ ਦਾ ਸਵਾਗਤ ਕੀਤਾ

ਸਕੂਲ ਸਟਾਫ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਖਿਡਾਰਨ ਦਾ ਸਨਮਾਨ ਕੀਤਾ ਗਿਆ।

ਜਿਕਰਯੋਗ ਹੈ ਕਿ ਵਿਦਿਆਰਥਣ ਦਪਿੰਦਰ ਕੌਰ ਪੜ੍ਹਾਈ ਦੇ ਵਿੱਚ ਵੀ ਬਹੁਤ ਹੁਸ਼ਿਆਰ ਹੈ ਤੇ ਸਕੂਲ ਦੇ ਵਿੱਚ ਹੋਣ ਵਾਲੀਆਂ ਸਾਰੀ ਗਤੀਵਿਧੀਆਂ ਦੇ ਵਿੱਚ ਭਾਗ ਵੀ ਲੈਂਦੀ ਹੈ। ਖੇਡਾਂ ਦੇ ਵਿੱਚ ਵੀ ਵਿਦਿਆਰਥਣ ਨੇ ਆਪਣਾ ਲੋਹਾ ਮਨਵਾਇਆ ਹੈ।

ਜ਼ਿਕਰਯੋਗ ਹੈ ਕਿ ਦਪਿੰਦਰ ਕੱਲ ਦਿੱਲੀ ਤੋਂ ਘਰ ਪਹੁੰਚੀ ਤੇ ਅੱਜ ਸਕੂਲ ਸਟਾਫ ਵੱਲੋਂ ਢੋਲ ਦੇ ਨਾਲ ਘਰ ਜਾ ਕੇ ਫੁੱਲਾਂ ਦੇ ਹਾਰ ਪਾ ਕੇ ਖਿਡਾਰਨ ਦਾ ਸਵਾਗਤ ਕੀਤਾ ਅਤੇ ਵਿਦਿਆਰਥੀ ਅਤੇ ਸਟਾਫ ਭੰਗੜੇ ਪਾਉਂਦੇ ਹੋਏ ਘਰ ਤੋਂ ਵਿਦਿਆਰਥਣ ਨੂੰ ਸਕੂਲ ਦੇ ਵਿੱਚ ਲੈ ਕੇ ਆਏ। ਪੂਰੇ ਰਾਹ ਸਾਥੀ ਵਿਦਿਆਰਥੀਆਂ ਵੱਲੋ ਫੁੱਲਾਂ ਦੀ ਵਰਖਾ ਕੀਤੀ ਗਈ। ਜਿਸ ਨਾਲ ਪਿੰਡ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ। ਸਵੇਰ ਦੀ ਸਭਾ ਵਿੱਚ ਪਹੁੰਚਣ ਤੇ ਸਕੂਲ ਦੇ ਸਮੂਹ ਵਿਦਿਆਰਥੀਆਂ ਵੱਲੋਂ ਵਿਦਿਆਰਥਣ ਦਾ ਤਾੜੀਆਂ ਤੇ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਗਿਆ।

ਨਕਦ ਰਾਸ਼ੀ ਨਾਲ ਵਿਦਿਆਰਥਣ ਹੌਂਸਲਾ ਅਫਜ਼ਾਈ

ਗ੍ਰਾਮ ਪੰਚਾਇਤ ਬੂਟਾ ਸਿੰਘ ਵਾਲਾ ਤੋਂ ਸਰਪੰਚ ਭੁਪਿੰਦਰ ਸਿੰਘ, ਜੋਗਿੰਦਰ ਸਿੰਘ ਨੇ ਅਤੇ ਨਿਸ਼ਕਾਮ ਸੇਵਾ ਸੁਸਾਇਟੀ ਰਾਜਪੁਰਾ ਤੋਂ ਉਚੇਚੇ ਤੌਰ ਤੇ ਪਹੁੰਚੇ ਸ.ਪਾਲ ਸਿੰਘ ਬੈਦਵਾਨ ਤੇ ਸ. ਹਰਚੰਦ ਸਿੰਘ ਨੇ ਸ਼ਗਨ ਦੇ ਕੇ ਖਿਡਾਰਨ ਨੂੰ ਸਨਮਾਨਿਤ ਕੀਤਾ। ਮੈਡਮ ਕੰਵਰਪ੍ਰੀਤ ਕੌਰ ਨੇ 2100 ਰੁ. ਦੀ ਨਕਦ ਰਾਸ਼ੀ ਵਿਦਿਆਰਥਣ ਨੂੰ ਦੇ ਕੇ ਉਸਦਾ ਹੌਂਸਲਾ ਅਫਜ਼ਾਈ ਕੀਤੀ।

ਇਸ ਸਮੇਂ ਪਰਮਜੀਤ ਕੌਰ ਸੀਨੀਅਰ ਲੈਕਚਰਾਰ ਰਾਜਨੀਤੀ ਸਾਸ਼ਤਰ ਵੱਲੋਂ ਖਿਡਾਰਰਨ ਦੇ ਮਾਤਾ ਸੁਮਨਜੀਤ ਕੌਰ, ਪਿਤਾ ਜਗਜੀਤ ਸਿੰਘ,ਦਾਦਾ ਜਰਨੈਲ ਸਿੰਘ ਤੇ ਦਾਦੀ ਗੁਰਚਰਨ ਕੌਰ ਦਾ ਵਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।

ਸੋਨੇ ਦਾ ਮੈਡਲ ਪੰਜਾਬ ਲਈ ਜ਼ਰੂਰ ਜਿੱਤੇਗੀ

ਜਿਕਰਯੋਗ ਹੈ ਕਿ ਇਸ ਜਿੱਤ ਵਿੱਚ ਵਿਦਿਆਰਥਣ ਦੀ ਦਾਦੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਸਮੂਹ ਸਟਾਫ ਨੂੰ ਇਸ ਜਿੱਤ ਦੀਆਂ ਵਧਾਈਆਂ ਦਿੱਤੀਆਂ। ਹੁਣ ਵਿਦਿਆਰਥਣ ਨੈਸ਼ਨਲ ਪੱਧਰ ਤੇ ਹੋਣ ਵਾਲੇ ਖੇਡੋ ਇੰਡੀਆ ਮੁਕਾਬਲਿਆਂ ਦੇ ਵਿੱਚ ਭਾਗ ਲਾਵੇਗੀ।

ਵਿਦਿਆਰਥਣ ਨੇ ਆਪਣਾ ਦ੍ਰਿੜ ਇਰਾਦਿਆਂ ਦੱਸਦਿਆਂ ਕਿਹਾ ਕੇ ਅਗਲੇ ਸਾਲ ਓਹ ਫੇਰ ਖੇਡਾਂ ਵਿਚ ਭਾਗ ਲਵੇਗੀ ਅਤੇ ਸੋਨੇ ਦਾ ਮੈਡਲ ਪੰਜਾਬ ਦੇ ਲਈ ਜ਼ਰੂਰ ਜਿੱਤ ਕੇ ਲਿਆਵੇਗੀ। ਇਸ ਸਮੇਂ ਲੈਕਚਰਾਰ ਸੰਜਣਾ ਰਾਣੀ, ਗੁਰਬੀਰ ਸਿੰਘ,ਸੁਰਜੀਤ ਸਿੰਘ, ਪ੍ਰਸ਼ੋਤਮ ਸਿੰਘ, ਤਰੁਣ ਰਿਸ਼ੀ ਰਾਜ, ਵਰਿੰਦਰ ਕੁਮਾਰ ,ਵੀਣਾ ਰਾਣੀ, ਪੂਜਾ ਬਜਾਜ, ਮੈਡਮ ਆਰਤੀ, ਕਲਰਕ ਪਰਵਿੰਦਰ ਸਿੰਘ, ਡਾ ਵਨਿਕਾ ਬੱਬਰ, ਨਰਿੰਦਰ ਕੌਰ, ਅਨੀਤਾ ਰਾਣੀ ਤੇ ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ ਮੋਜੂਦ ਸਨ।

ਇਹ ਵੀ ਪੜ੍ਹੋ :Nirbhay International Center : ਏ.ਡੀ.ਸੀ ਵੱਲੋਂ ਨਿਰਭੈ ਇੰਟਰਨੈਸ਼ਨਲ ਸੈਂਟਰ ਆਫ ਐਜੂਕੇਸ਼ਨ, ਫਰਮ ਦਾ ਲਾਇਸੰਸ ਰੱਦ

 

SHARE